Wednesday, December 30, 2009

ਮਾਂ ਨਈ ਲੱਭਣੀ

ਅੰਤਾਂ ਦੇ ਲਾਡ ਲਾਉਂਦੀ ਸੀ
ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ

ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ
ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ

ਲੱਖਾਂ ਦੁੱਖ ਝੱਲਦੀ
ਫਿਰ ਵੀ ਕਦੇ ਮੱਥੇ ਵੱਟ ਨਾ ਪਾਉਂਦੀ
ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ

ਓਹਦੀ ਬੁੱਕਲ ਵਰਗੀ
ਦੁਨੀਆ ਤੇ ਨਿੱਘੀ ਥਾਂ ਨਈ ਲੱਭਣੀ

ਉਹਦੇ ਪੱਲੇ ਵਰਗੀ
ਦੁਨੀਆਂ ਤੇ ਸੰਘਣੀ ਛਾਂ ਨਈ ਲੱਭਣੀ

ਕਦਰ ਕਰੋਂ ਮਾਵਾਂ ਦੀ
ਜੇ ਕਿਧਰ ਖੋਈ ਮੁੜ ਮਾਂ ਨਈ ਲੱਭਣੀ

2 comments:

Saru said...

Padh ke akh vich athru aa gae...behut sohni kavita hai...:)

Anonymous said...

Padh ke akh vich athru aa gae...behut sohni kavita hai...:)