Wednesday, July 2, 2014

ਨੰਗ ਧੜੰਗੀ ਆਈ ਨੀ ਜਿੰਦੇ,

ਨੰਗ ਧੜੰਗੀ ਆਈ ਨੀ ਜਿੰਦੇ,
ਨੰਗ ਧੜੰਗੀ ਜਾਣਾ
ਏਥੋਂ ਦਾ ਖੱਟਿਆ
ਏਥੇ ਹੀ ਰਹਿ ਜਾਣਾ
ਪਲਕ ਝਪਕਦੇ ਸਭਨੂੰ
ਅਲਵਿਦਾ ਕਹਿ ਜਾਣਾ
ਜਦੋਂ ਮਾਰ ਲਈ ਆਵਾਜ ਸੋਹਣੇ ਮਾਹੀ
ਕਿਸੇ ਨਾ ਇੱਕ ਰਾਤ ਰੱਖਣਾ
ਛੱਡ ਜਿੰਦੇ ਮੇਰੀਏ,
ਬੁਰਾਈਆਂ ਵਾਲੇ ਚਰਖੇ ਨੂੰ ਕੱਤਣਾ