Thursday, January 16, 2014

ਖਿੜ੍ਹਦੇ ਗੁਲਾਬਾਂ ਕੱਖਾਂ ਕਾਨਿਆਂ ਚ ਓਹੋ

ਆਪਣਾ ਨਾ ਹੁਣ ਕੋਈ ਗੈਰ ਏਥੇ
ਨਾ ਮੋਹ ਨਾਹੀਂ ਪਾਉਣਾ ਵੈਰ ਏਥੇ
ਭੱਜ ਨੱਠ ਜਿੰਨਾ ਮਰਜੀ ਹੈਪੀ
ਪੱਲੇ ਪੈਣਾ ਨਈ ਕੱਖ ਖੈਰ ਏਥੇ
ਰਾਵਣ ਵੀ ਗਿਆ, ਗਿਆ ਸਿਕੰਦਰ ਵੀ
ਕਦ ਜਮਾਏ ਅੰਗਦ ਪੈਰ ਏਥੇ
 
ਖਿੜ੍ਹਦੇ ਗੁਲਾਬਾਂ ਕੱਖਾਂ ਕਾਨਿਆਂ ਚ ਓਹੋ
ਆਪਣੇ ਪਿਆਰੇ ਤੇ ਬੇਗਾਨਿਆਂ ਚ ਓਹੋ
ਪੈਂਦੇ ਵੈਣਾਂ ਵਿੱਚ ਤੇ ਤਰਾਨਿਆਂ ਚ ਓਹੋ
ਭਾਲ ਹੈਪੀ ਜਿਹਦੀ ਜੱਗ ਨੂੰ
ਬੈਠਾ ਬੰਦ ਤਨ ਤਹਖਾਨਿਆਂ ਚ ਓਹੋ

ਕੱਚੀ ਨੀਂਦੇ ਟੁੱਟੇ ਸਪਨੇ ਮਹਿੰਗੇ, ਕਦ ਕੋਈ ਉੱਠਕੇ ਰੋਇਆ
ਪੱਤਾ ਹਿਲੇ ਨਾ ਉਹਦੀ ਰਜਾ ਬਿਨ੍ਹਾ, ਤੇਰੇ ਕੀਤੇ ਕੀ ਹੋਇਆ
ਹੋਰ ਹੀ ਕੋਈ ਫੇਰੇ ਮਾਲਾ ਸਾਹਵਾਂ ਦੀ, ਹੈਪੀ ਤਾਂ ਕਦ ਮੋਇਆ