Sunday, May 17, 2009

ਤੇਰੇ ਕੋਲ ਵੇਹਲ ਨਹੀਂ

ਤਿਤਲੀਆਂ ਫੁੱਲਾਂ ਨਾਲ
ਅੱਜ ਵੀ ਖੇਡਦੀਆਂ ਨੇ
ਹਵਾਵਾਂ ਪੱਤਿਆਂ ਨੂੰ
ਅੱਜ ਵੀ ਛੇੜਦੀਆਂ ਨੇ
ਪਰ ਤੇਰੇ ਕੋਲ ਵੇਹਲ ਨਹੀਂ ਵੇਖਣ ਦੀ

ਵਿਸਾਖੀ ਮੇਲੇ ਲੱਗਦੇ ਨੇ,
ਦੀਵਾਲੀ ਦੀਵੇ ਜੱਗਦੇ ਨੇ
ਲੋਹੜੀ ਅੱਜ ਵੀ ਪੈਂਦੀ ਹੈ,
ਪਰ ਤੇਰੇ ਕੋਲ ਵੇਹਲ ਨਹੀਂ ਸੇਕਣ ਦੀ

ਮੰਦਰ ਵੀ ਨੇ, ਮਸਜਿਦਾਂ ਵੀ ਨੇ
ਗੁਰੂਦੁਆਰੇ ਵੀ ਹਨ,
ਪਰ ਤੇਰੇ ਕੋਲ ਵੇਹਲ ਨਹੀਂ ਮੱਥਾ ਟੇਕਣ ਦੀ

ਘਰ ਉਡੀਕ ਰਿਹਾ ਹੈ,
ਬੂਹਾ ਵੀ ਖੁੱਲ੍ਹਾ ਪਿਆ
ਪਰ ਤੇਰੇ ਕੋਲ ਵੇਹਲ ਨਹੀਂ ਘਰ ਪਰਤਣ ਦੀ

6 comments:

हरकीरत ' हीर' said...

ਤਿਤਲੀਆਂ ਫੁੱਲਾਂ ਨਾਲ
ਅੱਜ ਵੀ ਖੇਡਦੀਆਂ ਨੇ
ਹਵਾਵਾਂ ਪੱਤਿਆਂ ਨੂੰ
ਅੱਜ ਵੀ ਛੇੜਦੀਆਂ ਨੇ
ਪਰ ਤੇਰੇ ਕੋਲ ਵੇਹਲ ਨਹੀਂ ਵੇਖਣ ਦੀ

ਕੁਲਦੀਪ ਜੀ ਬਹੁਤ ਸੋਹਣੀ ਕਵਿਤਾ ਲਿਖੀ ਤੁਸੀਂ.....ਵੇਖ ਕੇਅਛਾ ਲਗਿਆ ਕੇ ਤੁਸੀਂ ਪੰਜਾਬੀ ਤੇ ਹਿੰਦੀ ਡੋਨਾ ਵਿਚ ਲਿਖ ਰਹੇ ਹੋ ......!!

Science Bloggers Association said...

Bahut khoob.

-Zakir Ali ‘Rajnish’
{ Secretary-TSALIIM & SBAI }

Daisy said...

You can Online Gifts Delivery in India for your loved ones staying in India and suprise them !

Daisy said...

Send Valentine Day Roses Online

Daisy said...

You can Buy Birthday Gifts Online for your loved ones staying in India and suprise them !

Daisy said...

Gifts Online
Cakes Online