Tuesday, April 28, 2009

ਸੋਹਣੀ ਸੀ ਮਨਮੋਹਣੀ ਸੀ

ਸੋਹਣੀ ਸੀ ਮਨਮੋਹਣੀ ਸੀ
ਪਹਿਲੀ ਤੱਕਣੀ ਦਿਲ ਦੇ ਬੈਠਾ
ਹੋ ਗਈ ਵਾਰਦਾਤ ਜੋ ਹੋਣੀ ਸੀ
ਦਿਲ ਨਾਲ ਦਿਲ ਮਿਲਿਆ
ਆਖ਼ਰ ਨੈਣੋਂ ਨੀਂਦਰ ਖੋਹਣੀ ਸੀ
ਹਰ ਸ਼ੈਅ 'ਚੋਂ ਨਜਰ ਆਉਣ ਲੱਗੀ ਸੂਰਤ ਉਸਦੀ
ਨੈਣੀਂ ਵੱਸ ਗਈ ਇਂਝ ਮੂਰਤ ਉਸਦੀ
ਹਰ ਬੋਲ ਪ੍ਰਵਾਨ ਹੋਣ ਲੱਗਿਆ
ਇਸ਼ਕ ਜਵਾਨ ਹੋਣ ਲੱਗਿਆ
ਫਿਰ ਦਰਾਰ ਆਈ
ਰਿਸ਼ਤਿਆਂ ਵਿਚਕਾਰ ਆਈ
ਓਹ ਹੋਰ ਕਿਸੇ ਦੀ ਹੋ ਗਈ
ਇਹ ਖ਼ਬਰ ਹੱਥ ਯਾਰ ਆਈ
ਸੁਣਦਿਆਂ ਦਿਲ ਨੇ ਟੁੱਟਣਾ ਸੀ
ਆਖ਼ਰ ਨੈਣੋਂ ਨੀਰ ਸੁੱਟਣਾ ਸੀ
ਰੋਕਿਆ ਨਾ ਬਾਂਹੋਂ ਫੜ੍ਹ ਮੈਂ
ਖੁਸ਼ੀ ਉਹਦੀ ਲਈ ਕਾਇਰ ਬਣ ਗਿਆ
ਰਾਂਝੇ ਵਾਂਗੂੰ ਜੋਗੀ ਤਾਂ ਨਹੀਂ,
ਪਰ ਹੈਪੀ ਵਾਂਗੂੰ ਸ਼ਾਇਰ ਬਣ ਗਿਆ

No comments: