Tuesday, May 3, 2011

ਉਹ

ਜਦ ਉਹ ਚੇਤੇ ਆਵੇ,
ਮੈਂ ਉਸਨੂੰ ਟੋਲਣ ਲੱਗ ਪੈਂਦਾ ਹਾਂ
ਓਰਕੁਟ, ਫੇਸਬੁੱਕ ਨਾ ਜਾਣੈ
ਕੀ ਕੀ ਫਰੋਲਣ ਲੱਗ ਪੈਂਦਾ ਹਾਂ
ਜਦ ਕਿਧਰੇ ਨਹੀਂ ਮਿਲਦੀ ਓਹ
ਉਦਾਸ ਹੋ ਜਾਂਦਾ ਹਾਂ, ਸੋਚਦਾ ਹਾਂ
ਕਿੰਨਾ ਪਿੱਛੇ ਹੈ ਮੇਰਾ ਪਿੰਡ
ਦੁਨੀਆਂ ਚੰਨ 'ਤੇ ਪੁੱਜ ਗਈ
ਪਰ ਓਹ ਨੈਟ 'ਤੇ ਵੀ ਨਈ ਪੁੱਜੀ
 

1 comment:

हरकीरत ' हीर' said...

ਖਬਰੇ ਕਿਸੇ ਹੋਰ ਨਾਮ ਨਾਲ ਹੋਵੇ ਨੇਟ ਤੇ .....

:))