Friday, April 9, 2010

ਸ਼ੇਅਰਾਂ ਦਾ ਨਹੀਂ, ਵਿਵਾਦਾਂ ਦਾ ਸਰਤਾਜ

ਪਿਛਲੇ ਸਾਲ ਨਵੰਬਰ ਦੇ ਮਹੀਨੇ ਵਿੱਚ ਮੈਂ ਬਠਿੰਡੇ ਗਿਆ ਹੋਇਆ ਸੀ, ਵਿਆਹ ਦਾ ਮਾਹੌਲ ਸੀ, ਘਰ ਵਿੱਚ ਇਕੱਠ ਦਾ ਹੋਣਾ ਸੁਭਾਵਿਕ ਸੀ, ਉਹ ਵੀ ਮੁੰਡੇ ਖੁੰਡਿਆਂ ਦਾ। ਜਿੱਥੇ ਮੁੰਡੇ ਖੁੰਡੇ ਇਕੱਠੇ ਹੋਣ ਉੱਥੇ ਗੀਤ ਸੰਗੀਤ ਨਾ ਹੋਵੇ, ਅਜਿਹਾ ਹੋਣਾ ਮੁਸ਼ਕਲ ਹੈ। ਪਿਛਲੀ ਵਾਰ ਜਿੱਥੇ ਬਈ ਬਾਬੂ ਮਾਨ ਦੇ ਗੀਤ ਬਾਬੇ ਨਾਨਕ ਦੀ ਗੱਲ ਨੇ ਜ਼ੋਰ ਫੜ੍ਹਿਆ ਹੋਇਆ ਸੀ, ਉੱਥੇ ਹੀ ਇਸ ਵਾਰ ਦੇ ਗੇੜੇ ਉੱਤੇ ਇੱਕ ਨਵੇਂ ਗਾਇਕ ਸਤਿੰਦਰ ਸਰਤਾਜ ਦਾ ਨਾਂਅ ਮੁੜ੍ਹ ਮੁੜ੍ਹ ਮੇਰੇ ਕੰਨੀਂ ਪੈ ਰਿਹਾ ਸੀ, ਸੱਚਮੁਚ ਹਰ ਇੱਕ ਦੇ ਬੁੱਲ੍ਹਾਂ ਉੱਤੇ ਸਤਿੰਦਰ ਸਰਤਾਜ ਬੈਠਾ ਹੋਇਆ ਸੀ।

ਮੈਂ ਪੰਜਾਬੀ ਸੰਗੀਤ ਪ੍ਰੇਮੀ ਹਾਂ, ਮੈਂ ਜਿਸ ਕੋਲ ਜਾਵਾਂ ਇੱਕ ਗੱਲ ਸੁਣਾਂ ਬਈ ਸਰਤਾਜ ਨੂੰ ਸੁਣਿਆ, ਮੇਰਾ ਜੁਆਬ ਨਾ ਵਿੱਚ ਹੁੰਦਾ। ਕਿਸੇ ਨੇ ਕਿਹਾ ਕਿ ਉਹ ਬਈ ਦੇਬੀ ਨੂੰ ਵੀ ਪਿੱਛੇ ਛੱਡ ਗਿਆ। ਐਨੀ ਗੱਲ ਸੁਣਦਿਆਂ ਮੇਰੇ ਮੂੰਹੋਂ ਨਿਕਲ ਗਿਆ ਕਿ ਦੇਬੀ ਮਖਸੂਸਪੁਰੀ ਨੇ ਪੰਜਾਬੀ ਸੰਗੀਤ ਨੂੰ ਬਹੁਤ ਕੁੱਝ ਦਿੱਤਾ ਹੈ, ਬਈ ਸਤਿੰਦਰ ਦੀ ਤਾਂ ਪਹਿਲੀ ਕੈਸਿਟ ਹੈ, ਦੇਬੀ ਨੇ ਤਾਂ ਦਰਜਨਾਂ ਕੈਸਿਟਾਂ ਬਾਜਾਰ 'ਚ ਉਤਾਰ ਦਿੱਤੀਆਂ, ਕਿਸੇ ਵਿੱਚ ਵੀ ਰਿਪੀਟਿਸ਼ਨ ਨਹੀਂ, ਅਜਿਹੇ ਵਿੱਚ ਸਤਿੰਦਰ ਨੂੰ ਦੇਬੀ ਮਖਸੂਸਪੁਰੀ ਤੋਂ ਅੱਗੇ ਖੜ੍ਹਾ ਕਰਨਾ ਬਹੁਤ ਵੱਡੀ ਭੁੱਲ ਹੈ। ਗੱਲ ਨੂੰ ਖ਼ਤਮ ਕਰਨ ਦੇ ਲਈ ਮੈਂ ਆਖਿਆ, ਆਪਾਂ ਫੇਰ ਗੱਲ ਕਰਾਂਗੇ, ਜਦੋਂ ਸਤਿੰਦਰ ਕੁੱਝ ਸਾਲ ਪੁਰਾਣਾ ਹੋ ਗਿਆ, ਹਾਲੇ ਇਸ ਬਾਰੇ ਕੋਈ ਗੱਲ ਕਹਿਣਾ ਸ਼ਾਇਦ ਜਲਦਬਾਜੀ ਹੋਵੇਗੀ। ਦੇਬੀ ਦਾ ਮੁਕਾਬਲਾ ਕਰਨ ਲਈ ਬਹੁਤ ਸਮਾਂ ਲੱਗੇਗਾ। ਹੁਣ ਜਦੋਂ ਚੱਲ ਰਿਹਾ ਸਤਿੰਦਰ ਸਰਤਾਜ ਦਾ ਵਿਵਾਦ ਵੇਖਦਾ ਹਾਂ ਤਾਂ ਨਵੰਬਰ ਦੀ ਗੱਲ ਅਚਾਨਕ ਮੂਹਰੇ ਆ ਖੜ੍ਹੀ ਹੋ ਜਾਂਦੀ ਹੈ। ਭਲੇ ਹੀ ਉਹ ਸ਼ਬਦ ਮੇਰੇ ਮੂੰਹੋਂ ਅਚਾਨਕ ਨਿਕਲੇ ਸਨ, ਪ੍ਰੰਤੂ ਉਹ ਹੁਣ ਸੱਚ ਸਾਬਿਤ ਹੋ ਰਹੇ ਹਨ।

ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ 'ਚ ਸ਼ਾਇਰ ਤਰਲੋਕ ਸਿੰਘ ਜੱਜ ਨੇ ਗਾਇਕ ਸਰਤਾਜ ਨੂੰ ਮੁਆਫ਼ੀ ਮੰਗਣ ਦੇ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਇਹ ਮੁਆਫ਼ੀ ਇਸ ਗੱਲ ਵਾਸਤੇ ਨਹੀਂ ਕਿ ਸਤਿੰਦਰ ਨੇ ਤਰਲੋਕ ਸਿੰਘ ਨਾਲ ਬੁਰਾ ਵਰਤਾਓ ਕੀਤਾ, ਬਲਕਿ ਇਹ ਮੁਆਫ਼ੀ ਉਹਨਾਂ ਚੋਰੀ ਦੇ ਸ਼ੇਅਰਾਂ ਵਾਸਤੇ ਹੈ, ਜਿਨ੍ਹਾਂ ਦੇ ਦਮ ਉੱਤੇ ਸਰਤਾਜ ਪੰਜਾਬੀ ਸੰਗੀਤ ਦਾ ਸਰਤਾਜ ਬਣਨ ਨੂੰ ਉਤਾਵਲਾ ਹੋਇਆ ਜਾ ਰਿਹਾ ਹੈ। ਤਰਲੋਕ ਸਿੰਘ ਨੇ ਦਾਅਵਾ ਕੀਤਾ ਹੈ ਕਿ ਜੋ ਚਾਰ ਸ਼ੇਅਰ ਸਰਤਾਜ ਲਾਈਵ ਦੇ ਵਿੱਚ ਸਰਤਾਜ ਨੇ ਗਾਏ ਹਨ, ਉਹ ਅੱਜ ਤੋਂ 32 ਸਾਲ ਪਹਿਲਾਂ ਇੱਕ ਪੰਜਾਬੀ ਮਾਸਿਕ ਪੱਤ੍ਰਿਕਾ ਵਿੱਚ ਤਰਲੋਕ ਸਿੰਘ ਦੇ ਨਾਂਅ ਹੇਠ ਦਰਜ ਹਨ।

ਉਧਰ,  ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਸਰਤਾਜ ਮੁਆਫ਼ੀ ਮੰਗ ਲਵੇਗਾ, ਜਦਕਿ ਕੁੱਝ ਲੋਕ ਦੱਸ ਰਹੇ ਹਨ ਕਿ ਸਰਤਾਜ ਦੇ ਕਰੀਬੀ ਮੁਆਫ਼ੀ ਮੰਗਵਾਉਣ ਵਾਲੇ ਸ਼ਾਇਰ ਨੂੰ ਕਥਿਰ ਤੌਰ 'ਤੇ ਧਮਕੀਆਂ ਦੇ ਰਹੇ ਹਨ। ਹੁਣ ਇਸ ਮਾਮਲੇ ਵਿੱਚ ਕੁੱਝ ਹੋ ਜਾਵੇ, ਭਾਵੇਂ ਅੰਦਰ ਖਾਤੇ ਸਮਝੌਤਾ ਭਾਵੇਂ ਮੁਆਫ਼ੀਨਾਮਾ, ਪ੍ਰੰਤੂ ਗੱਲ ਤਾਂ ਇਹ ਹੈ ਕਿ ਚੋਰੀ ਦੇ ਗੀਤਾਂ ਉੱਤੇ ਹਿੱਕ ਠੋਕਣ ਵਾਲਾ ਸਰਤਾਜ ਪੰਜਾਬੀ ਮਾਂ ਬੋਲੀ ਦਾ ਸਰਤਾਜ ਬਣਨ ਦਾ ਹੱਕਦਾਰ ਬਣ ਜਾਵੇਗਾ।

ਅੱਖ ਵਿੱਚ ਸੁਰਮਾ ਤਾਂ ਹਰ ਕੋਈ ਪਾਵੇ, ਪਰ ਮਟਕਾਉਣ ਜਾਣਦਾ ਕੋਈ ਕੋਈ..ਗੁਰਦਾਸ ਮਾਨ ਨੇ ਇਸ ਗੀਤ ਵਿੱਚ ਬਹੁਤ ਵੱਡੀ ਗੱਲ ਕਹਿ ਛੱਡੀ ਹੈ। ਗੁਰਦਾਸ ਨੂੰ ਪੂਰੇ ਪੰਜਾਬ ਦੇ ਕਲਾਕਾਰ ਆਪਣਾ ਆਦਰਸ਼ ਮੰਨਦੇ ਹਨ, ਪ੍ਰੰਤੂ ਕਿੰਨੇ ਗਾਇਕ ਹਨ ਜੋ ਗੁਰਦਾਸ ਮਾਨ ਦੇ ਬਣਾਏ ਹੋਏ ਰਾਹ ਉੱਤੇ ਚੱਲੇ ਹਨ। ਗੁਰਦਾਸ ਨੇ ਇੱਕ ਗੀਤ ਵਿੱਚ ਲਿਖਿਆ ਹੈ ਕਿ ਇਸ਼ਕ ਨਾ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰਜਾਣਾ ਕਿਧਰੇ ਮੁਨਸ਼ੀ ਹੋਣਾ ਸੀ, ਦੁੱਧ ਵਰਗਾ ਚਿੱਟਾ ਸੱਚ ਹੈ ਜਿੰਨਾ ਚਿਰ ਇਸ਼ਕ ਰਹਿਮਤ ਨਹੀਂ ਕਰਦਾ, ਉਹਨਾਂ ਚਿਰ ਤੁਸੀਂ ਆਸ਼ਿਕ ਹੋ ਜਾਵੋ, ਮੁਸ਼ਕਲ ਹੀ ਨਹੀਂ ਅਸੰਭਵ ਹੈ।

ਗੁਰਦਾਸ ਮਾਨ ਦਾ ਇੱਕ ਹੋਰ ਗੀਤ "ਫੇਲ੍ਹ ਕਹਾਂ ਜਾਂ ਪਾਸ ਹੁਣ ਤੈਨੂੰ ਕੀ ਆਖਾਂ" ਸ਼ਾਇਦ ਅੱਜਕੱਲ੍ਹ ਸੂਫ਼ੀ ਗਾਇਕ ਦਾ ਰੁਤਬਾ ਹਾਸਿਲ ਕਰਨ ਦੀ ਝਾਕ 'ਚ ਬੈਠੇ ਸਰਤਾਜ ਉੱਤੇ ਬੇਹੱਦ ਵਧੀਆ ਤਰੀਕੇ ਨਾਲ ਢੁੱਕਦਾ ਹੈ। ਗੁਰਦਾਸ ਮਾਨ ਸੂਫ਼ੀ ਗਾਇਕ ਨਹੀਂ ਅਤੇ ਨਾਹੀਂ ਹੋਣ ਦਾ ਦਾਅਵਾ ਕਰਦਾ ਹੈ, ਪ੍ਰੰਤੂ ਉਸਦੇ ਗੀਤਾਂ ਦੇ ਅਲਫ਼ਾਜ ਅਤੇ ਵਿਸ਼ੇ ਹਮੇਸ਼ਾ ਹੀ ਸੂਫ਼ੀਅਤ ਦੇ ਰੰਗ ਵਿੱਚ ਰੰਗੇ ਹੋਏ ਮਿਲੇ ਹਨ।
ਧੰਨਵਾਦ ਸਹਿਤ-
ਕੁਲਵੰਤ ਹੈੱਪੀ
ਵੈਬਦੁਨੀਆ ਉੱਤੇ ਵੀ..

6 comments:

Tarlok Judge said...

ਮੈਂ ਸ਼ਾਇਰ ਹਾਂ, ਮੇਰੀ ਆਵਾਜ਼ ਨੇ ਬੰਦਿਸ਼ ਨਹੀਂ ਸਹਿਣੀ |
ਨਹੀਂ ਝੁਕਣਾ ਨਹੀਂ ਝੁਕਣਾ, ਕਟਾ 'ਲਾਂ ਗਾ ਮੈਂ ਸਿਰ ਯਾਰੋ |
ਧੰਨਵਾਦ ਵੀਰ ਜੀ, ਥੋੜੀ ਦਰੁਸਤੀ ਕਰਨੀ ਬਣਦੀ ਹੈ, ਸਰਤਾਜ ਨੇ ਅਠ ਨਹੀਂ ਚਾਰ ਸ਼ੇਅਰ ਗਾਏ ਹਨ ਜੀ ਮੇਰੀ ਗਜਲ ਵਿਚੋਂ ਇਹਨਾਂ ਚਾਰਾਂ ਵਿਚੋਂ ਹੀ ਇਕ ਦੀ ਸਰਜਰੀ ਕੀਤੀ ਹੈ ਜਿਸ ਸਬੰਧੀ ਮੈਂ ਲਿਖ ਚੁਕਾ ਹਾਂ ਜੋ ਹੇਠ ਮੁਲਾਹਜ਼ਾ ਫਰਮਾਓ :-
ਪੀ. ਐਚ .ਡੀ. ਪਾਸ ਡਾ: ਸਤਿੰਦਰ ਸਰਤਾਜ ਵੱਲੋਂਇਕ ਗ਼ਜ਼ਲ ਦੀ ਸਰਜਰੀ ।
ਸੰਗੀਤ ਵਿਚ ਪੀ. ਐਚ .ਡੀ. ਦੀ ਡਿਗਰੀ ਹਾਸਲ ਕਰ ਚੁਕੇ ਗਾਇਕ ਸਤਿੰਦਰ ਸਰਤਾਜ ਨੇ ਮੇਰੀ ਗ਼ਜ਼ਲ ਦੇ ਹੇਠ ਦਰਜ ਚਾਰ ਸ਼ਿਅਰ ਬਿਨਾਂ ਸ਼ਾਇਰ ਦਾ ਨਾਮ ਦੱਸੇ ਗਾਏ ਹਨ:-

ਅਸਾਂ ਅੱਗ ਦੇ ਵਸਤਰ ਪਾਓਣੇ ਨੇ, ਨਜ਼ਦੀਕ ਨਾ ਹੋ।
ਅਸਾਂ ਧਰਤ ਆਕਾਸ਼ ਜਲਾਓਣੇ ਨੇ, ਨਜ਼ਦੀਕ ਨਾ ਹੋ।

ਜਾ ਤੈਥੋਂ ਮੇਰਾ ਸਾਥ, ਨਿਭਾਇਆ ਨਹੀਂ ਜਾਣਾ
ਮੇਰੇ ਰਸਤੇ ਬੜੇ ਡਰਾਓਣੇ ਨੇ, ਨਜ਼ਦੀਕ ਨਾ ਹੋ।
ਅਸਾਂ ਸਜਣਾਂ ਦੀ ਗਲਵਕੜੀ ਦਾ, ਨਿਘ ਮਾਣ ਲਿਆ
ਹੁਣ ਦੁਸ਼ਮਨ ਗਲੇ ਲਗਾਓਣੇ ਨੇ, ਨਜ਼ਦੀਕ ਨਾ ਹੋ।
ਮੈਨੂ ਸ਼ੀਸ਼ੇ ਨੇ ਠੁਕਰਾ ਕੇ, ਪੱਥਰ ਕੀਤਾ ਹੈ
ਹੁਣ ਮੈਂ ਸ਼ੀਸ਼ੇ ਤਿੜਕਾਓਣੇ ਨੇ, ਨਜ਼ਦੀਕ ਨਾ ਹੋ।

ਮੇਰੇ ਸ਼ਿਅਰ ਦੇ ਲ਼ਫ਼ਜ਼ “ਮੈਨੂ ਸ਼ੀਸ਼ੇ ਨੇ ਠੁਕਰਾ ਕੇ, ਪੱਥਰ ਕੀਤਾ ਹੈ” ਬਦਲ ਕੇ ਮੈਨੂ ਸ਼ੀਸ਼ੇ ਨੇ “ਤਿੜਕਾ ਕੇ ਜ਼ਖ਼ਮੀ “ ਕੀਤਾ ਹੈ ਕਰਕੇ ਗਾਇਆ ਗਿਆ ਹੈ । ਜੋ ਸਰਤਾਜ ਦੇ ਪੀ. ਐਚ .ਡੀ. ਦੀ ਡਿਗਰੀ ਹਾਸਲ ਕਰਨ ਅਤੇ ਉਸਦੀ ਮਾਨਸਿਕ ਸੂਝ ਦ ਦੀਵਾਲੀ ਆ ਹੋਣ ਦਾ ਪਾਜ ਉਘੇੜਦਾ ਹੈ । ਗ਼ਜ਼ਲ਼ ਦੇ ਸ਼ਾਇਰ ਤੇ ਇਸਦੇ ਸਮੀਖਿਅਕ ਇਸ ਗੱਲ ਤੋ ਭਲੀ ਭਾਂਤ ਵਾਕਫ਼ ਹਨ ਕਿ ਸਮੁੰਦਰ ਨੂ ਕੁੱਜੇ ਵਿਚ ਬੰਦ ਕਰਨ ਦੀ ਤਾਕਤ ਰੱਖਣ ਵਾਲੀ ਇਸ ਸਿਨਫ ਵਿਚ ਸ਼ਬਦ ਚੋਣ, ਸ਼ਬਦ ਬਣਤਰ, ਤੇ ਸ਼ਬਦ ਜੜਤ ਦਾ ਕਿੰਨਾ ਮਹੱਤਵ ਹੈ । ਸੁਰਮਾ ਪਾ ਸਾਰੇ ਹੀ ਲੈਂਦੇ ਨੇ ਪਰ ਦਾਦ ਸਿਰਫ ਤਰੀਕੇ ਨਾਲ ਮਟਕਾ ਸਕਣ ਵਾਲੇ ਦੇ ਹਿੱਸੇ ਆਉਂਦੀ ਹੈ । ਹੁਸਨ ਦਾ ਸ਼ੀਸ਼ਾ ਜਦ ਆਸ਼ਿਕ ਦੀ ਇਲਤਜ਼ਾ ਠੁਕਰਾਉਂ ਦਾ ਹੈ ਤਾ ਆਸ਼ਿਕ “ਤਿੜਕਦਾ” ਯਾ “ਜ਼ਖ਼ਮੀ” ਨਹੀ ਹੁੰਦਾ, ਸਗੋ ਠੁਕਰਾਏ ਜਾਣ ਦੇ ਸਦਮੇ ਨਾਲ ਪੱਥਰ ਹੋ ਜਾਂਦਾ ਹੈ । ਸਦਮੇ ਤੋ ਬਾਹਰ ਆਕੇ ਅੱਗ ਦੇ ਵਸਤਰ ਪਾਓਣ, ਧਰਤ ਆਕਾਸ਼ ਜਲਾਓਣ ਅਤੇ ਸ਼ੀਸ਼ੇ ਤਿੜਕਾਓਣ ਦੀ ਗੱਲ ਕਰਦਾ ਹੈ । ਖੁਦ ਜ਼ਖ਼ਮੀ ਹੋਇਆ ਕਿਸੇ ਸ਼ੀਸ਼ੇ ਨੂ ਤਿੜਕਾਓਣ ਦੀ ਕੋਸ਼ਿਸ਼ ਕਰੇਗਾ ਤਾਂ ਹੋਰ ਜ਼ਖ਼ਮ ਖਾਏਗਾ ਤੇ ਲਹੂ ਲੁਹਾਨ ਹੋ ਕੇ ਬਹਿ ਜਾਇਗਾ ਸ਼ੀਸ਼ੇ ਨੂ ਠੋਹਕਰ ਮਾਰਕੇ ਤਿੜਕਾਓਣ ਲਈ ਪੱਥਰ ਦੀ ਤਸ਼ਬੀਹ ਜ਼ਰੂਰੀ ਵੀ ਸੀ ਤੇ ਢੁਕਵੀਂ ਵੀ । ਸੋ ਗ਼ਜ਼ਲ਼ ਦੇ ਇਸ ਸ਼ਿਅਰ ਵਿਚਲੇ ਦੋ ਲ਼ਫ਼ਜ਼ਾ ਦੇ ਫੇਰ ਬਦਲ ਨੇ ਗ਼ਜ਼ਲ਼ ਦੇ ਮੂਲ ਰਿਦਮ ਜੋ ਮਤਲੇ ਤੋਂ ਮਕਤੇ ਤਕ ਸ਼ਿਅਰਾਂ ਦੀ ਤਰਤੀਬ ਵਿਚ ਅਰਥਾਂ ਦੀ ਇਕ ਲਗਾਤਾਰਤਾ ਨੂ ਆਪਣੇ ਨਾਲ ਲੈ ਕੇ ਤੁਰਦਾ ਹੈ, ਨਾਲ ਜ਼ਿਆਦਤੀ ਨਹੀਂ ਘੋਰ ਬੇਇਨਸਾਫੀ ਕੀਤੀ ਹੈ । ਪੀ. ਐਚ. ਡੀ. ਪਾਸ ਡਾਕਟਰ ਸਾਹਬ ਇਕ ਸ਼ਿਅਰ ਦੀ ਸਰਜਰੀ ਕਰਨ ਲਗਿਆਂ ਇਹ ਭੁਲ ਗਏ ਕਿ ਉਹ ਸ਼ਾਇਰ ਨੁ ਭਰੋਸੇ ਵਿਚ ਲਏ ਬਿਨਾ ਕੀ ਅਰਥਾਂ ਦਾ ਕੀ ਅਨਰਥ ਕਰਨ ਜਾ ਰਹੇ ਨੇ । ਯਾ ਫਿਰ ਛੇਤੀ ਸ਼ੁਹਰਤ ਮਿਲ ਜਾਣ ਤੇ ਉਤਲੀ ਹਵਾ ਵਿਚ ਚਲੇ ਗਏ ਇਸ ਡਾਕਟਰ/ਸਰਜਨ ਵਿਚ ਅਜੇ ਪਰਪੱਕਤਾ ਦੀ ਘਾਟ ਹੈ ਤੇ ਉਸ ਵਿਚ ਸ਼ਿਅਰ ਦੀ ਰੁਹ ਤਕ ਉਤਰਨ ਦੀ ਸੋਝੀ ਅਜੇ ਉਸਨੂ ਨਹੀ ਆਈ । ਬਸ ਉਹ ਆਵਾਜ਼ ਦੇ ਜ਼ੋਰ ਤੇ ਵੇਲਾ ਸਾਰ ਰਿਹਾ ਹੈ । ਇਸ ਲਈ ਮੈਨੂ ਇਸ ਤਰਾਂ ਸ਼ਿਅਰਾਂ ਵਿਚ ਕੱਟ ਵੱਢ ਕੇ ਗਾਏ ਜਾਣ ਤੇ ਨਿਰਾਸ਼ਾ ਹੋਈ ਹੈ ਕੋਈ ਖੁਸ਼ੀ ਜਾਂ ਮਾਣ ਮਹਿਸੂਸ ਨਹੀਂ ਹੋਇਆ । ਬਦਨਾਮੀ ਦਿਵਾਓਣ ਵਾਲੇ ਪੁੱਤਰ ਨੂ ਦੁਖੀ ਹੋਇਆ ਬਾਪ ਜਿਵੇਂ ਕਹਿ ਦਿੰਦਾ ਹੈ ਕਿ, “ਏਦੂ ਤਾਂ ਤੂ ਮਰ ਜਾਂਦੋਂ ਤਾਂ ਚੰਗਾ ਸੀ ਇਸੇ ਤਰਾਂ ਮੇਰੇ ਮੂਹੋਂ ਵੀ ਇਹ ਨਿਕਲਦਾ ਹੈ “ਨਾ ਗਾਉਂਦੋ ਤਾਂ ਚੰਗਾ ਸੀ” । .

Dhaliwal Saab said...

bai ji kise bare galat kehna bilkul galat aa ..eh ohna da personal maamla ee ...thoni ki lain den es to ... sartaaj nu je aaapa debi ji naal compair nai krrna chonde taa odar dooje paase ah Yo yo naal dekhlu ... kde maaada ta ni keha sartaaj ne kise di dhee bhain nu ...

Daisy said...

You can Send Cakes to India Online for your loved ones staying in India and suprise them !

Daisy said...

Valentines Day Roses

Daisy said...

Buy Diwali Gifts Online
Order Karwa Chauth Gifts Delivery

PurpleMirchi said...

Best Order Cakes Online India