Sunday, June 7, 2009

ਅਕਸ਼ੈ ਦੀ ਲੱਕੀ ਗਰਲ

Akshay's Lucky Girl 
ਖਿਲਾੜੀ ਕੁਮਾਰ ਦੇ ਨਾਂਅ ਨਾਲ ਪ੍ਰਸਿੱਧ ਅਕਸ਼ੈ ਕੁਮਾਰ ਅੱਜ ਹਿੰਦੀ ਫਿਲਮ ਜਗਤ ਦੇ ਵੱਡੇ ਸਿਤਾਰਿਆਂ ਵਿੱਚ ਸ਼ੁਮਾਰ ਹਨ । ਉਹਨਾਂ ਦੀ ਇਸ ਸਫ਼ਲਤਾ ਦੇ ਪਿੱਛੇ ਬੌਲੀਵੁੱਡ ਸੁੰਦਰੀ ਕੈਟਰੀਨਾ ਕੈਫ਼ ਦਾ ਬਹੁਤ ਵੱਡਾ ਹੱਥ ਹੈ। ਇਸ ਗੱਲ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਕੈਟਰੀਨਾ ਤੋਂ ਪਹਿਲਾਂ ਵੀ ਅਕਸ਼ੈ ਨੇ ਕਈ ਅਭਿਨੇਤਰੀਆਂ ਦੇ ਨਾਲ ਕੰਮ ਕੀਤਾ ਹੈ, ਪਰੰਤੂ ਇਤਨੀ ਸਫ਼ਲਤਾ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਮਿਲੀ। ਜਿੰਨੀ ਅਕਸ਼ੈ ਕੁਮਾਰ ਨੂੰ ਕੈਟਰੀਨਾ ਕੈਫ਼ ਦੇ ਨਾਲ ਕੰਮ ਕਰਨ ਪਿੱਛੋਂ ਮਿਲੀ ਹੈ। ਇਸ ਲਈ ਕੈਟਰੀਨਾ ਕੈਫ਼ ਨੂੰ ਅਕਸ਼ੈ ਦੇ ਲਈ ਲੱਕੀ ਗਰਲ ਮੰਨਿਆ ਜਾ ਸਕਦਾ ਹੈ।

ਅਕਸ਼ੈ- ਕੈਟਰੀਨਾ ਦੀ ਜੋੜੀ ਵੱਡੇ ਪਰਦੇ ਉੱਤੇ ਪਹਿਲੀ ਵਾਰ ਫਿਲਮ 'ਹਮ ਕੋ ਦੀਵਾਨਾ ਕਰ ਗਏ' ਦੇ ਵਿੱਚ ਨਜ਼ਰ ਆਈ ਸੀ। ਉਸ ਵੇਲੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਜੋੜੀ ਦੀ ਹਰ ਫਿਲਮ ਸਫ਼ਲਤਾ ਦੀ ਸ਼ਿਖਰ ਨੂੰ ਛੋਹਵੇਗੀ। ਇਸ ਫਿਲਮ ਵਿੱਚ ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਜਿਸਦਾ ਨਤੀਜਾ ਵਿਪੁਲ ਸ਼ਾਹ ਦੀ ਫਿਲਮ ਨਸਮਤੇ ਲੰਡਨ ਦੇ ਵਿੱਚ ਇਸ ਜੋੜੀ ਦਾ ਦੁਹਰਾ ਸੀ। ਪੰਜਾਬੀ ਮੁੰਡੇ ਕੁੜੀ ਆਧਾਰਿਤ ਫਿਲਮ ਨਮਸਤੇ ਲੰਡਨ ਦੀ ਸਫ਼ਲਤਾ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਕਿ ਅਕਸ਼ੈ ਕੁਮਾਰ ਅਤੇ ਕੈਟਰੀਨਾ ਦੀ ਜੋੜੀ ਵੱਡੇ ਪਰਦੇ ਉੱਤੇ ਹਿੱਟ ਹੈ। ਇਹਨਾਂ ਦੋ ਫਿਲਮਾਂ ਦੀ ਸਫ਼ਲਤਾ ਨੇ ਇੱਕ ਗੱਲ ਤਾਂ ਤੈਅ ਕਰ ਦਿੱਤੀ ਸੀ ਕਿ ਇਸ ਜੋੜੀ ਨੂੰ ਵੱਡੇ ਪਰਦੇ ਉੱਤੇ ਉਤਰਨਾ ਕੋਈ ਘਾਟੇ ਦਾ ਸੌਦਾ ਨਹੀਂ। ਤਦ ਹੀ ਤਾਂ ਆਮਿਰ ਖਾਨ ਵਰਗੇ ਵੱਡੇ ਸਿਤਾਰੇ ਦੀ ਫਿਲਮ 'ਤਾਰੇ ਜਮੀਂ ਪਰ' ਦੇ ਸਾਹਮਣੇ ਕਿਸੇ ਨਿਰਮਾਤਾ ਨੇ ਆਪਣੀ ਫਿਲਮ ਉਤਾਰਨ ਦੀ ਹਿੰਮਤ ਕੀਤੀ। ਇਸ ਜੋੜੀ ਨੇ ਆਮਿਰ ਖਾਨ ਜਿਹੇ ਸਿਤਾਰੇ ਨੂੰ ਟੱਕਰ ਦੇਕੇ ਆਪਣੀ ਲੋਕਪ੍ਰਿਅਤਾ ਦਾ ਲੋਹਾ ਮੰਨਵਾਇਆ। ਇਸ ਫਿਲਮ ਨੂੰ ਮਿਲੇ ਹੁੰਗਾਰੇ ਦੇ ਬਾਅਦ ਵਿਪੁਲ ਸ਼ਾਹ ਨੇ ਆਪਣੀ ਅਗਲੀ ਫਿਲਮ ਸਿੰਘ ਇਜ਼ ਕਿੰਗ ਦੇ ਰਾਹੀਂ ਇਸ ਜੋੜੀ ਨੂੰ ਚੌਥੀ ਵਾਰ ਬਿਗ ਸਕਰੀਨ ਉੱਤੇ ਉਤਾਰਿਆ।

ਇਸ ਫਿਲਮ ਦੀ ਸਫ਼ਲਤਾ ਨੇ ਰਿਕਾਰਡ ਤੋੜ੍ਹਣ ਦੇ ਨਾਲ ਨਾਲ ਇਸ ਗੱਲ ਉੱਤੇ ਵੀ ਮੋਹਰ ਲਗਾ ਦਿੱਤੀ ਕਿ ਅੱਕੀ-ਕੈਟ ਦੀ ਜੋੜੀ ਸਮੇਂ ਦੀ ਸਭ ਤੋਂ ਹਰਮਨ ਪਿਆਰੀ ਜੋੜੀ ਹੈ। ਅਕਸ਼ੈ ਕੈਟਰੀਨਾ ਨੂੰ ਵੱਡੇ ਪਰਦੇ ਉੱਤੇ ਮਿਲਦੇ ਹੁੰਗਾਰੇ ਨੂੰ ਵੇਖਦਿਆਂ ਕਈ ਨਿਰਮਾਤਾ ਨਿਰਦੇਸ਼ਕਾਂ ਦੀ ਨਜ਼ਰ ਇਸ ਜੋੜੀ ਉੱਤੇ ਟਿਕੀ। ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਕੁੱਝ ਨਿਰਮਾਤਾ ਨਿਰਦੇਸ਼ਕ ਤਾਂ ਅਕਸ਼ੈ ਕੈਟਰੀਨਾ ਨੂੰ ਇਕੱਠੇ ਕੰਮ ਕਰਵਾਉਣ ਵਿੱਚ ਇਸ ਲਈ ਦਿਲਚਸਪੀ ਲੈਂਦੇ ਹਨ ਕਿ ਇਹਨਾਂ ਦੀ ਹਾਜਰੀ ਉਹਨਾਂ ਦੀ ਫਿਲਮ ਨੂੰ ਸਫ਼ਲਤਾ ਦੁਆ ਸਕਦੀ ਹੈ। ਹੁਣ ਇਹ ਜੋੜੀ ਮੈਗਾ ਬਜ਼ਟ ਫਿਲਮ 'ਬਲਿਊ' ਅਤੇ ਪ੍ਰਿਆਦਰਸ਼ਨ ਦੀ ਫਿਲਮ 'ਦੇ ਦਨਾਦਨ' ਵਿੱਚ ਨਜ਼ਰ ਆਵੇਗੀ।

No comments: