ਟੁੱਟੇ ਤਾਰਿਆਂ ਨੂੰ, ਕਰਮਾਂ ਦੇ ਮਾਰਿਆ ਨੂੰ
ਸੁੰਨੀ ਪੀਂਘ ਦੇ ਹੁਲਾਰਿਆਂ ਨੂੰ
ਕਦ ਕਿਸੇ ਨੇ ਤੱਕਿਆ
ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ.
ਕਦ ਕਿਸੇ ਨੇ ਤੱਕਿਆ
ਟੁੱਟਦੇ ਹੋਏ ਅਰਮਾਨਾਂ, ਰੁੱਲਦੇ ਹੋਏ ਕਿਸਾਨਾਂ ਨੂੰ
ਹੈਪੀ ਤੇ ਝੁੱਲਦੇ ਹੋਏ ਤੂਫਾਨਾਂ ਨੂੰ
ਕਦ ਕਿਸੇ ਨੇ ਤੱਕਿਆ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ। ਝੱਖੜਾਂ ਦੇ ਵਿੱਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ। ਜਿਹੜੇ ਆਖਣ ਪੰਜਾਬੀ ਵਿੱਚ ਵਸੁਅਤ (ਸਮਰੱਥ) ਨਹੀਂ, ਤਹਿਜ਼ੀਬ ਨਹੀਂ, ਪੜ੍ਹਕੇ ਵੇਖਣ ਵਾਰਿਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ।
Wednesday, December 30, 2009
ਕਦ ਕਿਸੇ ਨੇ ਤੱਕਿਆ
ਇੱਕ ਵਾਰ
ਇੱਕ ਵਾਰ ਦਾ ਮਰਨਾ ਸੌਖਾ ਹੈ
ਪਲ ਪਲ ਮਰਨ ਨਾਲੋਂ
ਇੱਕ ਵਾਰ ਦੀ ਸੂਲੀ ਚੰਗੀ ਐ
ਪਲ ਪਲ ਚੜ੍ਹਨ ਨਾਲੋਂ
ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ
ਪਲ ਪਲ ਲੜ੍ਹਨ ਨਾਲੋਂ
ਗੱਲ ਮੂੰਹ 'ਤੇ ਆਖੀ ਚੰਗੀ ਹੈਪੀ
ਅੰਦਰੋਂ ਅੰਦਰੀ ਸੜ੍ਹਨ ਨਾਲੋਂ
ਪਲ ਪਲ ਮਰਨ ਨਾਲੋਂ
ਇੱਕ ਵਾਰ ਦੀ ਸੂਲੀ ਚੰਗੀ ਐ
ਪਲ ਪਲ ਚੜ੍ਹਨ ਨਾਲੋਂ
ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ
ਪਲ ਪਲ ਲੜ੍ਹਨ ਨਾਲੋਂ
ਗੱਲ ਮੂੰਹ 'ਤੇ ਆਖੀ ਚੰਗੀ ਹੈਪੀ
ਅੰਦਰੋਂ ਅੰਦਰੀ ਸੜ੍ਹਨ ਨਾਲੋਂ
ਸੱਸੀ
ਮੈਂ ਕਮਲੀ, ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਲੱਭਿਆ ਸੀ ਜੋ, ਸੋਹਣਾ ਯਾਰ ਗੁਆ ਬੈਠੀ
ਗਮ ਝੱਲੀ ਲੱਭਦੀ ਯਾਰ ਨੂੰ ਸੱਸੀ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ,
ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਹੌਸਲਾ ਨਾ ਹਾਰਦੀ ਐ
ਡਿੱਗਦੀ ਢਹਿੰਦੀ,
ਉੱਠਦੀ ਬਹਿੰਦੀ
ਸੱਸੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ,
ਸਾਹ ਮੁੱਕ ਗਏ,
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ
ਲੱਭਿਆ ਸੀ ਜੋ, ਸੋਹਣਾ ਯਾਰ ਗੁਆ ਬੈਠੀ
ਗਮ ਝੱਲੀ ਲੱਭਦੀ ਯਾਰ ਨੂੰ ਸੱਸੀ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ,
ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਹੌਸਲਾ ਨਾ ਹਾਰਦੀ ਐ
ਡਿੱਗਦੀ ਢਹਿੰਦੀ,
ਉੱਠਦੀ ਬਹਿੰਦੀ
ਸੱਸੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ,
ਸਾਹ ਮੁੱਕ ਗਏ,
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ
Subscribe to:
Posts (Atom)